ਅਨਮੋਲ ਰਤਨ

ਪੁੱਤਰ ਮਾਂ ਦੀ ਗੋਦ ਮੇਂ ਹੈ, ਮਾਂ ਦੇਸ -ਪਰਦੇਸ ਮੇਂ ਜਾਂਦੀ ਹੈ, ਦੇਸ-ਪਰਦੇਸ ਮਾਂ ਨੂੰ ਹੈ, ਪੁੱਤਰ ਨੂੰ ਦੇਸ-ਪਰਦੇਸ ਕਾਹਦਾ ? ਉਹ ਤਾਂ ਮਾਂ ਦੀ ਗੋਦ ਮੇਂ ਬੈਠਾ ਹੈ| ਵੇਲੇ ਸਿਰ ਦੁੱਧ ਮਿਲ ਜਾਂਦਾ ਹੈ | ਉਸ ਦੀ ਦੇਖ ਭਾਲ ਹੋ ਜਾਂਦੀ ਹੈ | ਦੇਸ-ਪਰਦੇਸ ਹੋਊ ਤਾਂ ਮਾਂ ਨੂੰ ਹੋਊ | ਸਿੱਖ ਨੇ ਆਪਾ ਗੁਰੂ ਅੱਗੇ ਵਾਰ ਦਿੱਤਾ | ਗੁਰੂ ਦੀ ਗੋਦ ਮੇਂ ਬੈਠਾ ਹੈ | ਹੁਣ ਉਸ ਦਾ ਦੇਸ-ਪਰਦੇਸ ਸਭ ਥਾਂ ਮਾਲਕ ਰਾਖਾ ਹੈ | "ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ||"

Connect with us on Facebook